Close

ਕੁਲੈੱਕਟਰ ਦਫ਼ਤਰ

ਡਿਪਟੀ ਕਮਿਸ਼ਨਰ ਸਟੇਟ ਗਵਰਨਮੈਂਟ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਆਮ ਜਨਤਾ ਦੀਆਂ ਲੋੜਾਂ, ਸਹੂਲਤਾਂ, ਜ਼ਿੰਮੇਵਾਰੀਆਂ, ਅਧਿਕਾਰਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਜ਼ਿੰਮੇਵਾਰ ਹੈ ਅਤੇ ਸਰਕਾਰ ਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੰਦਾ ਹੈ. ਅਸਲ ਵਿੱਚ, ਡਿਪਟੀ ਕਮਿਸ਼ਨਰ ਜ਼ਿਲਾ ਪੱਧਰ ਤੇ ਸਰਕਾਰ ਹੈ। ਡਿਪਟੀ ਕਮਿਸ਼ਨਰ ਕੇਂਦਰੀ ਅਤੇ ਰਾਜ ਸਰਕਾਰਾਂ ਦਰਮਿਆਨ ਸਬੰਧ ਵਜੋਂ ਕਾਰਜ ਕਰਦਾ ਹੈ, ਅਤੇ ਉਹਨਾਂ ਦੇ ਪ੍ਰੋਗਰਾਮਾਂ ਦਾ ਤਾਲ-ਮੇਲ ਕਰਦਾ ਹੈ. ਡਿਪਟੀ ਕਮਿਸ਼ਨਰ ਸਾਰੇ ਜਿਲ੍ਹਾ ਪੱਧਰ ਦੇ ਸਰਕਾਰੀ ਕੰਮ ਕਾਜ ਦਾ ਮੁਲਾਂਕਣ ਕਰਦਾ ਹੈ. ਵਿਭਾਗਾਂ ਅਤੇ ਜ਼ਿਲ੍ਹੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਦੇਖਦਾ ਹੈ. ਕਿਸੇ ਵੀ ਕੁਦਰਤੀ ਆਫਤ ਜਿਵੇਂ ਕਿ ਅੱਗ, ਹੜ੍ਹ, ਤੂਫਾਨ ਆਦਿ ਦੇ ਸਮੇਂ ਡੀ.ਸੀ. ਫੌਜੀ ਸਹਾਇਤਾ ਦੀ ਮੰਗ ਕਰਦਾ ਹੈ ਅਤੇ ਸਿਵਲ-ਮਿਲਟਰੀ ਪ੍ਰਸ਼ਾਸਨ ਦੇ ਯਤਨਾਂ ਦਾ ਤਾਲਮੇਲ ਕਰਦਾ ਹੈ। ਡੀ.ਸੀ. ਕੋਲ ਵਿਸ਼ੇਸ਼ ਅਥਾਰਟੀ ਹੁੰਦੀ ਹੈ ਜਿਸਨੂੰ ਉਹ ਜਨਹਿੱਤ ਵਿਚ ਅਤੇ ਜਨ ਸੁਰੱਖਿਆ ਲਈ ਵਰਤ ਸਕਦਾ ਹੈ. ਡੀ. ਸੀ. ਦੇ ਦਫ਼ਤਰ ਵਿਚ ਨਿਯੁਕਤ ਕੀਤੇ ਗਏ ਹੋਰ ਕਈ ਅਫਸਰ ਹਨ ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਵਧੀਕ ਡਿਪਟੀ ਕਮਿਸ਼ਨਰ (ਡੀ), ਸਹਾਇਕ ਕਮਿਸ਼ਨਰ (ਜਨਰਲ),ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਮਾਲ ਅਫਸਰ, ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਕਾਰਜਕਾਰੀ ਮੈਜਿਸਟਰੇਟ ਆਦਿ । ਇਹ ਸਾਰੇ ਅਫਸਰ ਡੀ.ਸੀ ਦੀ ਸਿੱਧੀ ਅਗਵਾਈ ਹੇਠ ਜਿਲ੍ਹੇ ਦਾ ਕੰਮਕਾਜ ਦੇਖਦੇ ਹਨ। ਇਕ ਅਫਸਰ ਬਣਨ ਤੋਂ ਇਲਾਵਾ ਡੀ.ਸੀ. ਅਸਲ ਵਿਚ ਇਕ ਸੰਸਥਾ ਹੈ, ਜਿਸ ਦੇ  ਸ਼ਾਸਨ ਅਧੀਨ ਲੋਕਤੰਤਰ ਜਿਲੇ ਦੇ ਕੋਨੇ-ਕੋਨੇ ਤੇ ਪਹੁੰਚਦਾ ਹੈ. ਡੀ.ਸੀ. ਇਸ ਪ੍ਰਕਾਰ ਜ਼ਿਲਾQ ਪ੍ਰਸ਼ਾਸਨ ਦਾ ਆਧਾਰ ਹੈ. ਡੀ.ਸੀ.  ਜਿਲਾ ਪਲੈਨਿੰਗ, ਵਿਕਾਸ ਬੋਰਡ ਅਤੇ ਰੈੱਡ ਕਰਾਸ ਆਦਿ ਹੋਰ ਸੰਸਥਾਵਾਂ ਦੇ ਮੁZਖੀ ਹਨ. ਭਾਵੇਂ ਕੇਂਦਰ ਅਤੇ ਰਾਜ ਸਰਕਾਰ ਵਿਚ ਮੰਤਰੀਆਂ ਨੂੰ ਵੱਖ ਵੱਖ ਵਿਭਾਗ ਅਲਾਟ ਕੀਤੇ ਜਾਂਦੇ ਹਨ ਪਰ ਜਿਲਾ ਪੱਧo ਤੇ, ਸਾਰੇ ਵਿਭਾਗ  ਡਿਪਟੀ ਕਮਿਸ਼ਨਰ ਦੇ ਅਧੀਨ ਹਨ।