Close

ਦਿਲਚਸਪੀ ਦੇ ਸਥਾਨ

ਗੁਰੂਦਵਾਰਾ ਸ਼੍ਰੀ ਅੰਬ ਸਾਹਿਬ

ਸ਼੍ਰੀ ਅੰਬ ਸਾਹਿਬ
ਗੁਰੂਦਵਾਰਾ ਸ਼੍ਰੀ ਅੰਬ ਸਾਹਿਬ

ਗੁਰੂਦਵਾਰਾ ਸ਼੍ਰੀ ਅੰਬ ਸਾਹਿਬ ਜ਼ਿਲਾ ਐਸ.ਏ.ਐਸ. ਨਗਰ ਵਿੱਚ ਸਥਿਤ ਹੈ, ਜਿਸ ਨੂੰ ਮੋਹਾਲੀ ਵੀ ਕਿਹਾ ਜਾਂਦਾ ਹੈ। ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿ ਰਾਈ ਸਾਹਿਬ ਜੀ ਨੇ ਆਪਣੇ ਭਗਤ ਦੀ ਇੱਛਾ ਪੂਰੀ ਕਰਨ ਲਈ ਇਸ ਸਥਾਨ ਦਾ ਦੌਰਾ ਕੀਤਾ। ਪਿੰਡ ਲੰਮਬਿਆਂ ਦੇ ਭਾਈ ਕੁਰਮ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਸਾਹਿਬ ਦਾ ਦੌਰਾ ਕੀਤਾ | ਗੁਰੂ ਅਰਜਨ ਦੇਵ ਜੀ ਦਾ ਦਰਬਾਰ ਚੱਲ ਰਿਹਾ ਸੀ, ਹਰ ਕੋਈ ਆਪਣੇ ਰੁਤਬੇ ਅਤੇ ਸਮਰੱਥਾ ਅਨੁਸਾਰ ਤੋਹਫੇ ਦੇ ਰਿਹਾ ਸੀ।ਕਾਬੁਲ ਤੋਂ ਆਈ ਹੋਈ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਅੰਬ ਤੋਹਫੇ ਵੱਜੋਂ ਦਿੱਤੇ, ਭਾਈ ਕੁਰਮ ਜੀ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਉਹ ਅੰਬਾਂ ਵਾਲੀ ਜਮੀਨ ਦਾ ਮਾਲਕ ਹੈ ਉਸ ਨੇ ਅੰਬ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਵਿਚਾਰ ਬਣਾਇਆ| ਸ਼ਾਮ ਨੂੰ ਦਰਬਾਰ ਬੰਦ ਹੋ ਗਿਆ ਸੀ ਅਤੇ ਹਰ ਇੱਕ ਨੂੰ ਅੰਬ ਦਾ ਪ੍ਰਸ਼ਾਦ ਦਿੱਤਾ ਗਿਆ | ਭਾਈ ਸਾਹਿਬ ਜੀ ਨੇ ਅੰਬ ਨਹੀਂ ਛੱਕਿਆ।ਅਗਲੀ ਸਵੇਰੇ ਭਾਈ ਸਾਹਿਬ ਜੀ ਨੇ ੳੁਹ ਅੰਬ ਗੁਰੂ ਅਰਜਨ ਦੇਵ ਜੀ ਨੂੰ ਭੇਂਟ ਕੀਤਾ|

ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਬੁਲਾ ਕੇ ਕਿਹਾ ਕਿ ਇਹ ਅੰਬ ਉਹਨਾਂ ਨੂੰ ਪ੍ਰਸ਼ਾਦ ਵਿੱਚ ਦਿੱਤਾ ਗਿਆ ਸੀ,ਫਿਰ ਉਸ ਨੇ ਉਨ੍ਹਾਂ ਨੂੰ ਵਾਪਸ ਕਿਉਂ ਸੌਂਪਿਆ? ਭਾਈ ਸਾਹਿਬ ਜੀ ਨੇ ਬੜੇ ਹੀ ਸਤਿਕਾਰ ਨਾਲ ਕਿਹਾ ਕਿ ਮੈਂ ਇਸ (ਅੰਬ) ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਕੀਤਾ ਪਰ ਮੇਰੀ ਇੱਛਾ ਹੈ ਕੀ ਮੈਂ ਅੰਬਾਂ ਦੀ ਧਰਤੀ ਤੋਂ ਹੋਣ ਕਰਕੇ ਮੈਂ ਤੁਹਾਡੀ ਸੇਵਾ ਕਰਾਂ।ਤਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਸ ਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਕੀਤਾ ਹੈ, ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਪਰ ਇਹ ਅੰਬ ਅਸੀਂ ਆਪਣੇ ਸੱਤਵੇਂ ਜੀਵਨ ਕਾਲ ਵਿੱਚ ਪ੍ਰਾਪਤ ਕਰਾਂਗੇ। ਸੱਤਵੇਂ ਗੁਰੂ ਸ਼੍ਰੀ ਹਰਿਰਾਇ ਸਾਹਿਬ ਜੀ ਦਸੰਬਰ ਦੇ ਅਖੀਰ ਵਿੱਚ ਕੁਰੂਕਸ਼ੇਤਰ ਤੋਂ ਆਏ ਅਤੇ ਭਾਈ ਕੁਰਮ ਜੀ ਨੂੰ ਅੰਬ ਬਾਰੇ ਕਿਹਾ, ਭਾਈ ਸਾਹਿਬ ਨੇ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਕਿਹਾ ਕਿ ਇਸ ਮੌਸਮ ਵਿੱਚ ਕੋਈ ਅੰਬ ਨਹੀਂ ਹੈ, ਇਸ ਲਈ ਮੈਂ ਇਸ ਨੂੰ ਪੇਸ਼ ਕਰਨ ਵਿੱਚ ਅਸਮਰੱਥ ਹਾਂ, ਪਰ ਤੁਸੀਂ ਸਰਵਸ਼ਕਤੀਮਾਨ ਹੋ ਅਤੇ ਇਹ ਤੁਸੀਂ ਕਰ ਸਕਦੇ ਹੋ ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਪੂਰਾ ਕਰੋ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਦਰੱਖਤ ਅੰਬਾਂ ਨਾਲ ਭਰੇ ਪਏ ਹਨ। ਭਾਈ ਸਾਹਿਬ ਨੇ ਜਦ ਉਪਰ ਦਰੱਖਤਾਂ ਵੱਲ ਵੇਖਿਆ ਕਿ ਗੁਰੂ ਜੀ ਜਿਸ ਦਰੱਖਤ ਦੇ ਥੱਲੇ ਖੜੇ ਹਨ ਉਹ ਅੰਬਾਂ ਨਾਲ ਭਰੇ ਪਏ ਹਨ।ਭਾਈ ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨੀਂ ਪੈ ਗਏ ਅਤੇ ਦਸੰਬਰ ਦੇ ਮਹੀਨੇ ਵਿੱਚ ਸਾਰਿਆਂ ਨੂੰ ਅੰਬ ਦਾ ਪ੍ਰਸ਼ਾਦ ਵੰਡਿਆ ਗਿਆ।

ਗੁਰਦੁਆਰਾ ਸਿੰਘ ਸ਼ਹੀਦਾਂ

ਗੁਰਦੁਆਰਾ ਸਿੰਘ ਸ਼ਹੀਦਾਂ
ਗੁਰਦੁਆਰਾ ਸਿੰਘ ਸ਼ਹੀਦਾਂ

ਗੁਰਦੁਆਰਾ ਸਿੰਘ ਸ਼ਹੀਦਾਂ, ਜੋ ਸ਼ਹਿਰ ਦੇ ਬਹੁਤ ਨਜ਼ਦੀਕੀ ਹੈ, ਉੱਥੇ 500 ਸ਼ਹੀਦਾਂ ਦੇ ਜੋੜੇ ਦਿਖਾਏ ਹਨ | ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ, ਮੋਹਾਲੀ, ਐਸ.ਏ.ਐਸ ਨਗਰ ਜ਼ਿਲ੍ਹੇ ਦੇ ਸੋਹਾਣਾ ਪਿੰਡ ਵਿੱਚ ਸਥਿਤ ਇਹ ਇਤਿਹਾਸਿਕ ਗੁਰੂਦੁਆਰਾ ਐਂਗਲੋ ਸਿੱਖ ਜੰਗਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ|
ਗੁਰੂਦੁਆਰਾ ਸਾਹਿਬ ਅਧਿਆਤਮਿਕ ਤਰਾਸਦੀ ਅਤੇ ਸ਼ਾਂਤ ਸੁਭਾਅ ਦਾ ਅਸਥਾਨ ਹੈ, ਅਤੇ ਬਾਬਾ ਹੰਨੂਮਾਨ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਜੋ ਕਿ ਬੁੱਢਾ ਦਲ ਦੇ 7 ਵੇਂ ਜੱਥੇਦਾਰ (ਨਿਹੰਗ ਸਿੰਘ ਦੇ ਯੋਧਾ ਦਲ) ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ 90 ਸਾਲ ਦੀ ਉਮਰ ਵਿੱਚ ਐਂਗਲੋ ਸੈਨਿਕਾਂ ਨਾਲ ਲੜਾਈ ਕੀਤੀ।ਇਸ ਸ਼ਾਨਦਾਰ ਇਮਾਰਤ ਦੇ ਨਿਰਮਾਣ ‘ਤੇ ਹੁਣ ਤੱਕ ਕਰੋੜਾਂ ਰੁਪਏ ਦੇ ਸ਼ਾਨਦਾਰ ਸੰਗਮਰਮਰ ਅਤੇ ਗੁੰਬਦ ਤੇ ਸੋਨੇ ਦੀ ਮਿਨਾਕਾਰੀ ਕੀਤੀ ਗਈ ਹੈ।ਇਹ ਇਮਾਰਤ ਆਪਣੇ ਆਪ ਹੀ ਸ਼ਾਂਤੀ, ਸ਼ਰਧਾ, ਬੇਅੰਤ ਸਮਰਪਣ ਅਤੇ ਸਵੈ-ਸੇਵਾ ਅਤੇ ਸਵੈ-ਸ਼ੋਧ ਦੀ ਅਧਿਆਤਮਕਤਾ ਲਈ ਮੂਰਤੀਕਰਨ ਪ੍ਰਤੀ ਪ੍ਰਤੀਕ ਹੈ|

 

ਪੰਜਾਬ ਕ੍ਰਿਕੇਟ ਐਸੋਸਿਏਸ਼ਨ ਸਟੇਡੀਅਮ

ਪੰਜਾਬ ਕ੍ਰਿਕੇਟ ਐਸੋਸਿਏਸ਼ਨ ਸਟੇਡੀਅਮ
ਪੰਜਾਬ ਕ੍ਰਿਕੇਟ ਐਸੋਸਿਏਸ਼ਨ ਆਈ.ਐਸ ਬਿੰਦਰਾ ਸਟੇਡੀਅਮ

ਪੰਜਾਬ ਕ੍ਰਿਕੇਟ ਐਸੋਸਿਏਸ਼ਨ ਆਈ.ਐਸ ਬਿੰਦਰਾ ਸਟੇਡੀਅਮ ਚੰਡੀਗੜ੍ਹ ਦੇ ਨੇੜੇ ਮੋਹਾਲੀ ਵਿੱਚ ਸਥਿਤ ਇੱਕ ਕ੍ਰਿਕੇਟ ਮੈਦਾਨ ਹੈ| ਇਹ ਮੋਹਾਲੀ ਸਟੇਡੀਅਮ ਦੇ ਨਾਮ ਵੱਜੋਂ ਪ੍ਰਸਿੱਧ ਹੈ | ਸਟੇਡੀਅਮ ਪੰਜਾਬ ਟੀਮ ਦਾ ਘਰ ਹੈ | ਸਟੇਡੀਅਮ ਦੀ ਉਸਾਰੀ ਨੂੰ ਪੂਰਾ ਕਰਨ ਲਈ 25 ਕਰੋੜ ਅਤੇ ਤਿੰਨ ਸਾਲ ਲੱਗ ਗਏ|ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 26,950 ਦੀ ਹੈ| ਸਟੇਡੀਅਮ ਦਾ ਨਕਸ਼ਾ ਅਰੁਣ ਲੂੰਬਾ ਅਤੇ ਐਸੋਸੀਏਟਸ, ਪੰਚਕੂਲਾ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਦਾ ਨਿਰਮਾਣ ਆਰ. ਐਸ. ਕੰਸਟ੍ਰਕਸ਼ਨ ਕੰਪਨੀ, ਚੰਡੀਗੜ੍ਹ ਵੱਲੋਂ ਕੀਤਾ ਗਿਆ ਸੀ।

 

 

ਬੈੱਸਟੈਕ ਸਕੈਅਰ ਮਾਲ

ਬੈੱਸਟੈਕ ਸਕੈਅਰ ਮਾਲ
ਬੈੱਸਟੈਕ ਸਕੈਅਰ ਮਾਲ

ਬੈੱਸਟੈਕ ਸਕੈਅਰ ਮਾਲ 3.5 ਲੱਖ ਵਰਗ ਫੁੱਟ ਦੇ ਪ੍ਰੀਮੀਅਮ ਰੀਟੇਲ ਪ੍ਰੋਜੈਕਟ ਹੈ ਜੋ ਮੋਹਾਲੀ ਦੇ ਵਿਚਕਾਰ ਸਥਿਤ ਹੈ| ਇਹ ਇੱਕ ਉੱਚ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਵਿੱਚ ਹਾਈ ਐਂਡ ਰੈਜ਼ੀਡੈਂਜ, ਆਫਿਸ ਟਾਵਰ ਅਤੇ ਰੈਡੀਸਨ ਦੁਆਰਾ 5 ਸਟਾਰ ਹੋਟਲ ਸ਼ਾਮਲ ਹੈ| ਇਹ ਸਾਈਟ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਬੱਸ ਟਰਮੀਨਲ ਦੇ ਨਾਲ ਹੋਰ ਮਹੱਤਵਪੂਰਨ ਥਾਵਾਂ ਨਾਲ ਜੁੜੀ ਹੈ| ਇਸ ਦੇ ਸਾਰੇ ਕਾਲਜਾਂ / ਵਿਦਿਅਕ ਸੰਸਥਾਵਾਂ ਜਿਵੇਂ ਕਿ ਆਈ.ਐੱਸ.ਬੀ ਦੇ ਕੈਂਪਸ ਅਤੇ ਨਾਈਪਰ ਮੋਹਾਲੀ ਅਤੇ ਸਾਰੇ ਆਬਾਦੀ ਵਾਲੇ ਖੇਤਰਾਂ ਨਾਲ ਨੇੜਤਾ ਇਸ ਨੂੰ ਮੋਹਾਲੀ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਇੱਕ ਮੁਕੰਮਲ ਰੋਜ਼ਾਨਾ ਕੇਂਦਰ ਬਣਾਉਂਦੇ ਹਨ|