Close

ਗੁਰੂਦਵਾਰਾ ਸ਼੍ਰੀ ਅੰਬ ਸਾਹਿਬ

ਗੁਰੂਦਵਾਰਾ ਸ਼੍ਰੀ ਅੰਬ ਸਾਹਿਬ ਜ਼ਿਲਾ ਐਸ.ਏ.ਐਸ. ਨਗਰ ਵਿੱਚ ਸਥਿਤ ਹੈ, ਜਿਸ ਨੂੰ ਮੋਹਾਲੀ ਵੀ ਕਿਹਾ ਜਾਂਦਾ ਹੈ। ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿ ਰਾਈ ਸਾਹਿਬ ਜੀ ਨੇ ਆਪਣੇ ਭਗਤ ਦੀ ਇੱਛਾ ਪੂਰੀ ਕਰਨ ਲਈ ਇਸ ਸਥਾਨ ਦਾ ਦੌਰਾ ਕੀਤਾ। ਪਿੰਡ ਲੰਮਬਿਆਂ ਦੇ ਭਾਈ ਕੁਰਮ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਸਾਹਿਬ ਦਾ ਦੌਰਾ ਕੀਤਾ | ਗੁਰੂ ਅਰਜਨ ਦੇਵ ਜੀ ਦਾ ਦਰਬਾਰ ਚੱਲ ਰਿਹਾ ਸੀ, ਹਰ ਕੋਈ ਆਪਣੇ ਰੁਤਬੇ ਅਤੇ ਸਮਰੱਥਾ ਅਨੁਸਾਰ ਤੋਹਫੇ ਦੇ ਰਿਹਾ ਸੀ।ਕਾਬੁਲ ਤੋਂ ਆਈ ਹੋਈ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਅੰਬ ਤੋਹਫੇ ਵੱਜੋਂ ਦਿੱਤੇ, ਭਾਈ ਕੁਰਮ ਜੀ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਉਹ ਅੰਬਾਂ ਵਾਲੀ ਜਮੀਨ ਦਾ ਮਾਲਕ ਹੈ ਉਸ ਨੇ ਅੰਬ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਵਿਚਾਰ ਬਣਾਇਆ| ਸ਼ਾਮ ਨੂੰ ਦਰਬਾਰ ਬੰਦ ਹੋ ਗਿਆ ਸੀ ਅਤੇ ਹਰ ਇੱਕ ਨੂੰ ਅੰਬ ਦਾ ਪ੍ਰਸ਼ਾਦ ਦਿੱਤਾ ਗਿਆ | ਭਾਈ ਸਾਹਿਬ ਜੀ ਨੇ ਅੰਬ ਨਹੀਂ ਛੱਕਿਆ।ਅਗਲੀ ਸਵੇਰੇ ਭਾਈ ਸਾਹਿਬ ਜੀ ਨੇ ੳੁਹ ਅੰਬ ਗੁਰੂ ਅਰਜਨ ਦੇਵ ਜੀ ਨੂੰ ਭੇਂਟ ਕੀਤਾ|

ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਬੁਲਾ ਕੇ ਕਿਹਾ ਕਿ ਇਹ ਅੰਬ ਉਹਨਾਂ ਨੂੰ ਪ੍ਰਸ਼ਾਦ ਵਿੱਚ ਦਿੱਤਾ ਗਿਆ ਸੀ,ਫਿਰ ਉਸ ਨੇ ਉਨ੍ਹਾਂ ਨੂੰ ਵਾਪਸ ਕਿਉਂ ਸੌਂਪਿਆ? ਭਾਈ ਸਾਹਿਬ ਜੀ ਨੇ ਬੜੇ ਹੀ ਸਤਿਕਾਰ ਨਾਲ ਕਿਹਾ ਕਿ ਮੈਂ ਇਸ (ਅੰਬ) ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਕੀਤਾ ਪਰ ਮੇਰੀ ਇੱਛਾ ਹੈ ਕੀ ਮੈਂ ਅੰਬਾਂ ਦੀ ਧਰਤੀ ਤੋਂ ਹੋਣ ਕਰਕੇ ਮੈਂ ਤੁਹਾਡੀ ਸੇਵਾ ਕਰਾਂ।ਤਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਸ ਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਕੀਤਾ ਹੈ, ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਪਰ ਇਹ ਅੰਬ ਅਸੀਂ ਆਪਣੇ ਸੱਤਵੇਂ ਜੀਵਨ ਕਾਲ ਵਿੱਚ ਪ੍ਰਾਪਤ ਕਰਾਂਗੇ। ਸੱਤਵੇਂ ਗੁਰੂ ਸ਼੍ਰੀ ਹਰਿਰਾਇ ਸਾਹਿਬ ਜੀ ਦਸੰਬਰ ਦੇ ਅਖੀਰ ਵਿੱਚ ਕੁਰੂਕਸ਼ੇਤਰ ਤੋਂ ਆਏ ਅਤੇ ਭਾਈ ਕੁਰਮ ਜੀ ਨੂੰ ਅੰਬ ਬਾਰੇ ਕਿਹਾ, ਭਾਈ ਸਾਹਿਬ ਨੇ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਕਿਹਾ ਕਿ ਇਸ ਮੌਸਮ ਵਿੱਚ ਕੋਈ ਅੰਬ ਨਹੀਂ ਹੈ, ਇਸ ਲਈ ਮੈਂ ਇਸ ਨੂੰ ਪੇਸ਼ ਕਰਨ ਵਿੱਚ ਅਸਮਰੱਥ ਹਾਂ, ਪਰ ਤੁਸੀਂ ਸਰਵਸ਼ਕਤੀਮਾਨ ਹੋ ਅਤੇ ਇਹ ਤੁਸੀਂ ਕਰ ਸਕਦੇ ਹੋ ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਪੂਰਾ ਕਰੋ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਦਰੱਖਤ ਅੰਬਾਂ ਨਾਲ ਭਰੇ ਪਏ ਹਨ। ਭਾਈ ਸਾਹਿਬ ਨੇ ਜਦ ਉਪਰ ਦਰੱਖਤਾਂ ਵੱਲ ਵੇਖਿਆ ਕਿ ਗੁਰੂ ਜੀ ਜਿਸ ਦਰੱਖਤ ਦੇ ਥੱਲੇ ਖੜੇ ਹਨ ਉਹ ਅੰਬਾਂ ਨਾਲ ਭਰੇ ਪਏ ਹਨ।ਭਾਈ ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨੀਂ ਪੈ ਗਏ ਅਤੇ ਦਸੰਬਰ ਦੇ ਮਹੀਨੇ ਵਿੱਚ ਸਾਰਿਆਂ ਨੂੰ ਅੰਬ ਦਾ ਪ੍ਰਸ਼ਾਦ ਵੰਡਿਆ ਗਿਆ।

  • ਗੁਰਦੁਆਰਾ ਸ੍ਰੀ ਅੰਬ ਸਾਹਿਬ
  • ਗੁਰਦੁਆਰਾ ਸ੍ਰੀ ਅੰਬ ਸਾਹਿਬ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਸਭ ਤੋਂ ਨੇੜਲੇ ਹਵਾਈ ਅੱਡਾ ਹੈ

ਰੇਲਗੱਡੀ ਰਾਹੀਂ

ਮੋਹਾਲੀ ਰੇਲਵੇ ਸਟੇਸ਼ਨ ਲਗਭਗ 5 ਕਿਲੋਮੀਟਰ ਹੈ

ਸੜਕ ਰਾਹੀਂ

ਮੋਹਾਲੀ ਬੱਸ ਸਟੈਂਡ ਲਗਭਗ 6 ਕਿਲੋਮੀਟਰ ਹੈ