Close

ਜ਼ਿਲ੍ਹੇ ਬਾਬਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਾ 14 ਅਪ੍ਰੈਲ 2006 ਨੂੰ ਪੰਜਾਬ ਦੇ 18 ਵੇਂ ਜ਼ਿਲ੍ਹੇ ਵਜੋਂ ਰੋਪੜ ਅਤੇ ਪਟਿਆਲਾ ਜ਼ਿਲੇ ਵਿਚ ਪੈਂਦੇ ਇਲਾਕਿਆਂ ਤੋਂ ਬਣਾਇਆ ਗਿਆ ਹੈ | ਚੰਡੀਗੜ੍ਹ ਦੇ ਨਾਲ ਇਸ ਦੇ ਸੰਪਰਕ ਹੋਣ ਕਾਰਨ, ਵਿਕਾਸ ਦੇ ਵਾਧੇ ਨੂੰ ਪ੍ਰਾਪਤ ਕਰਨ ਲਈ ਇਹ ਜ਼ਿਲ੍ਹਾ ਬਣਾਇਆ ਗਿਆ ਹੈ| ਇਹ ਜਿਲ੍ਹਾ ਉੱਤਰੀ ਭਾਰਤ ਦੇ ਪ੍ਰਮੁੱਖ ਆਈ.ਟੀ.ਹਬ ਦੇ ਤੌਰ ਤੇ ਉੱਭਰ ਰਿਹਾ ਹੈ| ਜ਼ਿਲ੍ਹੇ ਵਿਚ ਮੁਹਾਲੀ, ਖਰੜ ਅਤੇ ਡੇਰਾਬੱਸੀ ਤਹਿਸੀਲ ਸ਼ਾਮਲ ਹਨ| ਇਹ ਪੰਜਾਬ ਦੇ ਉੱਤਰ ਪੂਰਬੀ ਹਿੱਸੇ ਵਿੱਚ ਸਥਿਤ ਹੈ, ਅਤੇ ਰੂਪਨਗਰ ਡਿਵੀਜ਼ਨ ਦਾ ਹਿੱਸਾ ਹੈ| ਜ਼ਿਲ੍ਹੇ ਵਿਚ 383 ਪਿੰਡ ਹਨ| ਜ਼ਿਲ੍ਹੇ ਵਿੱਚ ਮਹੱਤਵਪੂਰਨ ਟਾਊਨਸ਼ਿਪ ਖਰੜ, ਕੁਰਾਲੀ, ਮੋਹਾਲੀ, ਜ਼ੀਰਕਪੁਰ ਅਤੇ ਡੇਰਾ ਬੱਸੀ ਹਨ| ਖਰੜ ਬਲਾਕ 138 ਪਿੰਡਾਂ ਦੇ ਨਾਲ ਜ਼ਿਲ੍ਹੇ ਦਾ ਸਭ ਤੋਂ ਵੱਡਾ ਪ੍ਰਸ਼ਾਸਕੀ ਇਕਾਈ ਹੈ, ਜਦਕਿ ਮਾਜਰੀ ਬਲਾਕ ਦੇ ਨਾਲ 116 ਪਿੰਡ ਅਤੇ ਡੇਰਾਬੱਸੀ ਬਲਾਕ 102 ਪਿੰਡ ਹਨ| ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 27 ਨਵੇਂ ਪਿੰਡ ਸ਼ਾਮਿਲ ਕੀਤੇ ਗਏ ਹਨ ਜੋ ਕਿ ਪਹਿਲਾਂ ਜ਼ਿਲ੍ਹਾ ਪਟਿਆਲਾ ਵਿੱਚ ਸੀ|

ਖੇਤਰ: 111 ਪ੍ਰਤੀ ਹਜ਼ਾਰ ਹੈਕਟੇਅਰ

ਆਬਾਦੀ : 9,94,628

ਸਾਖਰਤਾ ਦਰ : 83.3%

ਭਾਸ਼ਾ : 3